PoliticsPunjab

ਅਕਾਲੀ ਦਲ `ਚ ਸੁਧਾਰ ਕਰਨ ਦੀਆਂ ਗੱਲਾਂ ਕਰਨ ਵਾਲੇ ਚੰਦੂਮਾਜਰਾ ਪਹਿਲਾਂ ਆਪਣਾ ਸੁਧਾਰ ਕਰਨ : ਐਨ.ਕੇ.ਸ਼ਰਮਾ

ਜੀਰਕਪੁਰ : ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੇ ਅੱਜ ਇਕ ਪ੍ਰੈਸ਼ ਕਾਨਫਰੰਸ ਕਰਕੇ ਭਾਜਪਾ ‘ਤੇ ਵੱਡਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮਹਾਰਾਸ਼ਟਰ ਵਾਂਗ ਪੰਜਾਬ ਵਿੱਚ ਵੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕੇਂਦਰ ਸਰਕਾਰ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋਵੇਗੀ। ਸ਼ਰਮਾ ਨੇ ਕਿਹਾ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਕਮੁੱਠ ਹੈ ਅਤੇ ਸੁਖਬੀਰ ਬਾਦਲ ਦੇ ਨਾਲ ਖੜ੍ਹਾ ਹੈ। ਭਾਜਪਾ ਦੇ ਕੁਝ ਪਿਠੂ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਸ੍ਰੋਮਣੀ ਅਕਾਲੀ ਦਲ ਵਿਚ ਸੁਧਾਰ ਕਰਨ ਤੋਂ ਪਹਿਲਾਂ ਆਪਣਾ ਸੁਧਾਰ ਕਰਨ। ਉਨ੍ਹਾਂ ਕਿਹਾ ਉਹ ਸ: ਸੁਖਬੀਰ ਸਿੰਘ ਬਾਦਲ ਦੇ ਪਰਿਵਾਰਵਾਦ ਦਾ ਇਲਜਾਮ ਲਾ ਰਹੇ ਹਨ ਪਰ ਜਦੋਂ ਸੋ੍ਰਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਹ ਖੁਦ ਐਮ ਪੀ ਰਹੇ ਅਤੇ ਉਨ੍ਹਾਂ ਦਾ ਬੇਟਾ ਵਿਧਾਇਕ ਅਤੇ ਅਤੇ ਭਾਣਜਾ ਚੇਅਰਮੈਨ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਰ ਹਲਕੇ ਵਿਚ 40-50 ਬੰਦੇ ਰੱਖੇ ਹੋਏ ਹਨ ਜਿਨ੍ਹਾਂ ਨੂੰ ਨਾਲ ਲੈ ਕੇ ਉਹ ਮੀਟਿੰਗਾਂ ਦਾ ਡਰਾਮਾ ਕਰਦੇ ਹਨ ਉਸ ਤੋਂ ਬਾਅਦ ਜਿਹੜਾ ਐਮ ਪੀ ਦਾ ਦਾਵੇਦਾਰ ਹੁੰਦਾ ਹੈ ਇਸ ਉਸ ਨਾਲ ਸੌਦੇਬਾਜ਼ੀ ਕਰਕੇ ਵੋਟਾਂ ਉਧਰ ਪੁਆ ਦਿੰਦੇ ਹਨ। ਉਨ੍ਹਾਂ ਨੇ ਕਦੇ ਵੀ ਆਪਣੇ ਤੋਂ ਬਿਨਾਂ ਅਕਾਲੀ ਦਲ ਨੂੰ ਵੋਟ ਨਹੀਂ ਪਾਈ। ਐਮ.ਪੀ ਚੋਣਾਂ ਵਿਚ ਉਨ੍ਹਾਂ ਨੇ ਸਾਰੇ ਸਰਕਲ ਪ੍ਰਧਾਨਾਂ ਤੋਂ 25-25 ਹਜ਼ਾਰ ਰੁਪਏ ਲਏ ਪਰ ਕਦੇ ਅਕਾਲੀ ਦਲ ਦੀਆਂ ਮੀਟਿੰਗਾਂ ਵਿਚ ਨਹੀਂ ਆਏ।ਦੂਜੇ ਪਾਸੇ ਮਹਾਰਾਣੀ ਪ੍ਰਨੀਤ ਕੌਰ ਨਾਲ ਸੌਦਾ ਕਰਕੇ ਵੋਟਾਂ ਉਧਰਲੇ ਪਾਸੇ ਪੁਆਈਆਂ। ਉਨ੍ਹਾਂ ਦੱਸਿਆ ਕਿ ਪਿਛਲੀਆਂ ਚੋਣਾਂ ਵਿਚ ਚੰਦੂਮਾਜਰਾ ਦੇ ਪਿੰਡ ਵਿਚੋਂ ਉਨ੍ਹਾਂ ਨੂੰ ਸਿਰਫ 80 ਵੋਟਾਂ ਪਈਆਂ।

ਉਨ੍ਹਾਂ ਕਿਹਾ ਹੁਣ ਅਕਾਲੀ ਦਲ ਵਿਚ ਸੁਧਾਰ ਲਿਆਉਣ ਲਈ ਪ੍ਰੋ: ਚੰਦੂਮਾਜਰਾ ਜਿਹੜੀਆਂ ਮੀਟਿੰਗਾਂ ਕਰ ਰਹੇ ਹਨ ਉਨ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸੀਆਂ ਨੂੰ ਨਾਲ ਲੈ ਕੇ ਕਰ ਰਹੇ ਕੋਈ ਵੀ ਅਕਾਲੀ ਵਰਕਰ ਉਨ੍ਹਾਂ ਦੇ ਨਾਲ ਨਹੀਂ ਹਨ।ਇਨ੍ਹਾਂ ਮੀਟਿੰਗਾਂ ਦਾ ਮੁੱਖ ਮਕਸਦ ਇਹ ਹੈ ਕਿ ਉਹ ਸਿਰਫ ਭਾਜਪਾ ਨੂੰ ਇਹ ਦਿਖਾਉਣਾ ਚਾਹੁੰਦੇ ਹਨ ਕਿ ਇਨ੍ਹਾਂ ਹਲਕਿਆ ਵਿਚ ਉਨ੍ਹਾਂ ਦਾ ਕਿੰਨਾ ਆਧਾਰ ਹੈ।

ਉਨ੍ਹਾਂ ਕਿਹਾ ਪਾਰਟੀ ਦੀ ਹਾਰ ਵਿਚ ਇਨ੍ਹਾਂ ਬਾਗੀ ਲੀਡਰਾਂ ਦੀ ਮਾੜੀ ਕਾਰਗੁ਼ਜਾਰੀ ਦਾ ਵੱਡਾ ਹੱਥ ਰਿਹਾ ਹੈ ਇਹ ਬਾਗੀ ਆਗੂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਸਮਰਥਨ ਦੇਣ ਵਾਲੇ ਬਿਆਨ ਦਿੰਦੇ ਰਹੇ ਅਤੇ ਸੁਖਬੀਰ ਬਾਦਲ `ਤੇ ਦਬਾਅ ਬਣਾਉਦੇ ਰਹੇ ਕਿ ਭਾਜਪਾ ਨਾਲ ਸਮਝੋਤਾ ਕੀਤਾ ਜਾਵੇ ਪਰ ਸੁਖਬੀਰ ਬਾਦਲ ਨੇ ਸਪੱਸਟ ਕਰ ਦਿੱਤਾ ਸੀ ਕਿ ਪਾਰਟੀ ਲਈ ਪੰਜਾਬ ਅਤੇ ਇਸ ਦੇ ਮਸਲੇ ਪਹਿਲਾਂ ਹਨ ਅਤੇ ਵੋਟਾਂ ਲੈਣ ਵਾਸਤੇ ਪਾਰਟੀ ਇਨ੍ਹਾਂ ਮਸਲਿਆਂ `ਤੇ ਸਮਝੌਤਾ ਨਹੀਂ ਕਰੇਗੀ।ਬਾਗੀ ਆਗੂਆਂ ਦੇ ਇਨ੍ਹਾਂ ਬਿਆਨਾਂ ਕਰਕੇ ਲੋਕਾਂ ਨੇ ਸਮਝਿਆ ਕਿ ਚੋਣਾਂ ਜਿੱਤਣ ਤੋਂ ਬਾਅਦ ਇਨ੍ਹਾਂ ਨੇ ਬੀਜੇਪੀ ਵਿਚ ਚਲੇ ਜਾਣਾ ਹੈ ਜਿਸ ਕਰਕੇ ਅਕਾਲੀ ਦਲ ਦਾ ਵੋਟ ਬੈਂਕ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਾਲੇ ਪਾਸੇ ਚਲਾ ਗਿਆ। ਉਨ੍ਹਾਂ ਕਿਹਾ ਚੰਦੂਮਾਜਰਾ ਸਮੇਤ ਇਨ੍ਹਾਂ ਬਾਗੀ ਆਗੂਆਂ ਨੂੰ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਭਾਵੇਂ ੳੋੁਨ੍ਹਾਂ ਨੇ ਵੱਡੇ ਵੱਡੇ ਅਹੁੱਦੇ ਲੈ ਲਏ ਪਰ ਅਸੀਂ ਕਿਸੇ ਹੋਰ ਆਗੂ ਨੂੰ ਜਿੱਤਣ ਨਹੀਂ ਦਿੱਤਾ।
ੳੋੁਨ੍ਹਾਂ ਇਹ ਬਹੁਤ ਚੰਗਾ ਹੋਇਆ ਹੈ ਕਿ ਸ੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਵਾਲੇ ਇਨ੍ਹਾਂ ਬਾਗੀਆਂ ਸਫਾਇਆ ਹੋ ਗਿਆ ਹੈ ਕਿਉਂਕਿ ਇਹ ਪੈਸੇ ਲੈ ਕੇ ਅਹੁੱਦੇਦਾਰੀਆਂ ਦਿੰਦੇ ਸਨ ਅਤੇ ਵੋਟਰਾਂ ਨੂੰ ਦੂਜੀਆਂ ਪਾਰਟੀਆਂ ਨੂੰ ਵੇਚਦੇ ਰਹੇ ਹਨ । ਹੁਣ ਅਕਾਲੀ ਦਲ ਦੇ ਵਰਕਰਾਂ ਨੂੰ ਮਾਣ ਸਤਿਕਾਰ ਮਿਲੇਗਾ ਅਤੇ ਅਕਾਲੀ ਦਲ ਹੁਣ ਪਹਿਲਾਂ ਨਾਲੋਂ ਜਿ਼ਆਦਾ ਮਜ਼ਬੂਤ ਹੋਵੇਗਾ।

ਜ਼ੀਰਕਪੁਰ ਦੇ ਵਿਕਾਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀ ਅਣਦੇਖੀ ਕਾਰਨ ਹਲਕੇ ਵਿਚ ਵਿਕਾਸ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਅੱਜ ਜੀਰਕਪੁਰ ਦੇ ਲੋਕ ਨਰਕ ਭੋਗਣ ਲਈ ਮਜ਼ਬੂਰ ਹਨ। ਇਸ ਮਾੜੀ ਹਾਲਤ ਦੇ ਕਾਰਨ ਹੀ ਜੀਰਕਪੁਰ ਦੇ ਸਮੂਹ ਕੌਂਂਸਲਰਾਂ ਨੇ ਪ੍ਰਧਾਨ ਨੂੰ ਲਾਹੁਣ ਲਈ ਬੇਭਰੋਸਗੀ ਮਤਾ ਪਾਇਆ ਹੈ। ਉਨ੍ਹਾਂ ਨਗਰ ਕੌਸਲ ਦੀ ਪ੍ਰਧਾਨਗੀ ਨੂੰ ਲੈ ਕੇ ਸਪਸ਼ਟ ਕੀਤਾ ਕਿ ਭਾਵੇਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣੇ ਜਾਂ ਕਾਂਗਰਸ ਉਹ ਕਿਸੇ ਨੂੰ ਸਪੋਰਟ ਨਹੀਂ ਕਰਨਗੇ। ਪਰ ਉਹ ਜੀਰਕਪੁਰ ਦੀ ਬਰਬਾਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਜੀਰਕਪੁਰ ਸ਼ਹਿਰ ਦਾ ਜਿ਼ੰਨਾ ਵਿਕਾਸ ਹੋਇਆ ੳੋੁਹ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ। ਲਾਲੜੂ ਤੋਂ ਲੈ ਕੇ ਜੀਰਕਪੁਰ ਤੱਕ ਜਿੰਨੇ ਪੁਲ ਬਣੇ ਉਹ ਸੋ਼੍ਰਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣੇ ਅਤੇ ਇਨ੍ਹਾਂ ਦੇ ਸਾਰੇ ਪੈਸੇ ਪੰਜਾਬ ਸਰਕਾਰ ਨੇ ਦਿੱਤੇ ਸੀ ਪਰ ਕਿਸੇ ਕਮੇਟੀ ਤੋਂ ਕੋਈ ਪੈਸਾ ਨਹੀਂ ਲਿਆ ਗਿਆ।

ਉਨ੍ਹਾਂ ਕਿਹਾ ਕਿ ਜੀਰਕਪੁਰ ਕਮੇਟੀ ਦੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ। ਜੀਰਕਪੁਰ ਕਮੇਟੀ ਵਿਚ ਬਹੁਤ ਸਾਰੀਆਂ ਪੋਸਟਾਂ ਅਜਿਹੀਆਂ ਹਨ ਜਿਹੜੀਆਂ ਨਾ ਹੀ ਸੈਕਸ਼ਨਡ ਹਨ ਅਤੇ ਨਾ ਹੀ ਉਨ੍ਹਾਂ ਦੀ ਬਜ਼ਟ ਵਿਚ ਕੋਈ ਪ੍ਰੋਵੀਜ਼ਨ ਹੈ ਇਕ ਇਕ ਕਮਰੇ ਵਿਚ 5-5 ਬੰਦੇ ਬੈਠੇ ਹਨ ਜਿਹਨ੍ਹਾਂ ਦੀਆਂ ਤਨਖਾਹਾਂ ਕਮੇਟੀ ਦਫਤਰ ਤੋਂ ਜਾ ਰਹੀਆਂ ਹਨ।ਇਸ ਮਾਮਲੇ ਵਿਚ ਅਫਸਰਾਂ ਸਮੇਤ ਸਾਬਕਾ ਪ੍ਰਧਾਨ `ਤੇ 420 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਨਾਲ ਹੋ ਰਹੇ ਇਸ ਧੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਨਗੇ।

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×

Adblock Detected

Please consider supporting us by disabling your ad blocker